Better Health Channel
betterhealth.vic.gov.au Department of Health
betterhealth.vic.gov.au Department of Health

ਥੰਡਰਸਟੌਰਮ ਦਮਾ (ਬਿਜਲੀ ਵਾਲੇ ਤੂਫ਼ਾਨ ਨਾਲ ਹੋਣ ਵਾਲਾ ਦਮਾ) (Thunderstorm asthma - Punjabi)

ਥੰਡਰਸਟੌਰਮ ਦਮੇ ਦੀਆਂ ਚੇਤਾਵਨੀਆਂ, ਲੱਛਣਾਂ ਅਤੇ ਇਲਾਜ ਬਾਰੇ ਜਾਣੋ। ਇਸ ਘਾਹ ਦੇ ਪਰਾਗ ਦੇ ਮੌਸਮ ਲਈ ਤਿਆਰ ਰਹੋ।

English

ਥੰਡਰਸਟੌਰਮ ਦਮਾ ਕੀ ਹੈ?

ਵਿਕਟੋਰੀਆ ਵਿੱਚ, ਘਾਹ ਦੇ ਪਰਾਗ ਦਾ ਮੌਸਮ ਆਮ ਤੌਰ 'ਤੇ 1 ਅਕਤੂਬਰ ਤੋਂ 31 ਦਸੰਬਰ ਤੱਕ ਰਹਿੰਦਾ ਹੈ। ਇਸ ਸਮੇਂ ਦੌਰਾਨ, ਤੁਸੀਂ ਦਮੇ ਅਤੇ ਘਾਹੀ ਬੁਖ਼ਾਰ ਦੇ ਮਾਮਲਿਆਂ ਵਿੱਚ ਵਾਧਾ ਦੇਖ ਸਕਦੇ ਹੋ। ਇਸ ਮੌਸਮ ਵਿੱਚ ਬਿਜਲੀ ਗਰਜ਼ਣ ਵਾਲੇ ਤੂਫ਼ਾਨ ਨਾਲ ਦਮਾ (ਥੰਡਰਸਟੌਰਮ ਦਮਾ) ਹੋਣ ਦਾ ਵੀ ਖ਼ਤਰਾ ਹੁੰਦਾ ਹੈ।

ਥੰਡਰਸਟੌਰਮ ਦਮਾ ਉਦੋਂ ਹੋ ਸਕਦਾ ਹੈ ਜਦੋਂ ਹਵਾ ਵਿੱਚ ਘਾਹ ਦੇ ਪਰਾਗ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਨਾਲ ਹੀ ਇੱਕ ਖ਼ਾਸ ਕਿਸਮ ਦਾ ਤੂਫ਼ਾਨ ਆਵੇ। ਘਾਹ ਦੇ ਪਰਾਗ ਦੇ ਦਾਣੇ ਹਵਾ ਨਾਲ ਉੱਡ ਕੇ ਲੰਬੀਆਂ ਦੂਰੀਆਂ ਤੱਕ ਚਲੇ ਜਾਂਦੇ ਹਨ। ਕੁੱਝ ਦਾਣੇ ਫੱਟ ਸਕਦੇ ਹਨ ਅਤੇ ਛੋਟੇ-ਛੋਟੇ ਕਣ ਹਵਾ ਵਿੱਚ ਛੱਡ ਸਕਦੇ ਹਨ, ਜੋ ਥੰਡਰਸਟੌਰਮ ਤੋਂ ਠੀਕ ਪਹਿਲਾਂ ਆਉਣ ਵਾਲੀਆਂ ਹਵਾਵਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹਨ। ਇਹ ਕਣ ਇੰਨੇ ਛੋਟੇ ਹੁੰਦੇ ਹਨ ਕਿ ਲੋਕ ਉਨ੍ਹਾਂ ਨੂੰ ਸਾਹ ਰਾਹੀਂ ਆਪਣੇ ਫੇਫੜਿਆਂ ਦੇ ਅੰਦਰ ਤੱਕ ਲਿਜਾ ਸਕਦੇ ਹਨ, ਅਤੇ ਇਹ ਦਮੇ ਦੇ ਲੱਛਣਾਂ ਨੂੰ ਇਕਦਮ ਸ਼ੁਰੂ ਕਰ ਸਕਦੇ ਹਨ, ਇੱਥੋਂ ਤੱਕ ਕਿ ਉਨ੍ਹਾਂ ਲੋਕਾਂ ਵਿੱਚ ਵੀ ਜਿਨ੍ਹਾਂ ਨੂੰ ਪਹਿਲਾਂ ਕਦੇ ਦਮਾ ਨਾ ਹੋਇਆ ਹੋਵੇ।

ਜਦੋਂ ਇਸ ਤਰ੍ਹਾਂ ਦੇ ਹਾਲਤਾਂ ਵਿੱਚ ਥੋੜ੍ਹੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਮੇ ਦੇ ਲੱਛਣ ਸ਼ੁਰੂ ਹੋ ਜਾਂਦੇ ਹਨ, ਤਾਂ ਇਸਨੂੰ Epidemic Thunderstorm Asthma (ਮਹਾਂਮਾਰੀ ਥੰਡਰਸਟੌਰਮ ਦਮਾ) ਕਿਹਾ ਜਾਂਦਾ ਹੈ।

ਜ਼ੋਖਮ 'ਤੇ ਕੌਣ ਹਨ?

ਥੰਡਰਸਟੌਰਮ ਦਮਾ ਹੋਣ ਦੇ ਜ਼ੋਖਮ ਵਾਲੇ ਲੋਕਾਂ ਵਿੱਚ ਮੌਜੂਦਾ ਜਾਂ ਪੁਰਾਣਾ ਦਮੇ ਵਾਲੇ, ਅਣਪਛਾਤੇ ਦਮੇ ਵਾਲੇ ਜਾਂ ਬਸੰਤ ਰੁੱਤ ਦੇ ਘਾਹੀ ਬੁਖ਼ਾਰ ਵਾਲੇ ਲੋਕ ਸ਼ਾਮਲ ਹਨ। ਇਹ ਖ਼ਤਰਾ ਉਨ੍ਹਾਂ ਲੋਕਾਂ ਲਈ ਹੋਰ ਵੀ ਵੱਧ ਹੁੰਦਾ ਹੈ ਜਿਨ੍ਹਾਂ ਨੂੰ ਦਮਾ ਅਤੇ ਘਾਹੀ ਬੁਖ਼ਾਰ ਦੋਵੇਂ ਹਨ, ਖ਼ਾਸ ਕਰਕੇ ਜੇਕਰ ਉਨ੍ਹਾਂ ਦਾ ਦਮਾ ਠੀਕ ਤਰ੍ਹਾਂ ਕਾਬੂ ਵਿਚ ਨਹੀਂ ਹੈ।

ਇਸ ਘਾਹ ਦੇ ਪਰਾਗ ਦੇ ਮੌਸਮ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖੋ

ਤੁਸੀਂ ਇਹਨਾਂ ਸਧਾਰਨ ਕਦਮਾਂ ਦੀ ਪਾਲਣਾ ਕਰਕੇ ਤੁਹਾਡੀ ਆਪਣੀ ਅਤੇ ਤੁਹਾਡੀ ਦੇਖਭਾਲ ਵਿਚਲੇ ਲੋਕਾਂ ਦੀ ਸੁਰੱਖਿਆ ਕਰ ਸਕਦੇ ਹੋ:

  • ਮਹਾਂਮਾਰੀ ਥੰਡਰਸਟੌਰਮ ਦਮਾ ਹੋਣ ਦੇ ਜ਼ੋਖਮ ਦੀ ਭਵਿੱਖਬਾਣੀ ‘ਤੇ ਨਜ਼ਰ ਰੱਖੋ:
  • ਥੰਡਰਸਟੌਰਮ ਦੌਰਾਨ ਬਾਹਰ ਨਾ ਰਹੋ, ਖ਼ਾਸ ਕਰਕੇ ਉਸ ਤੋਂ ਪਹਿਲਾਂ ਆਉਣ ਵਾਲੀਆਂ ਤੇਜ਼ ਹਨੇਰੀਆਂ ਵਿੱਚ। ਘਰ ਦੇ ਅੰਦਰ ਜਾਓ ਅਤੇ ਆਪਣੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਲਓ। ਅਜਿਹੇ ਕਿਸੇ ਵੀ ਏਅਰ ਕੰਡੀਸ਼ਨਰ ਸਿਸਟਮ ਨੂੰ ਬੰਦ ਕਰ ਦਿਓ ਜੋ ਬਾਹਰ ਦੀ ਹਵਾ ਘਰ ਜਾਂ ਕਾਰ ਵਿੱਚ ਲਿਆਉਂਦੇ ਹਨ (ਜਿਵੇਂ ਕਿ ਵਾਸ਼ਪੀਕਰਨ ਵਾਲੇ ਏਅਰ ਕੰਡੀਸ਼ਨਰ)।
  • ਆਪਣੀ ਰੋਕਥਾਮ ਵਾਲੀ ਦਵਾਈ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਲਓ।
  • ਇਸ ਬਾਰੇ ਜਾਣੋ ਕਿ ਦਮੇ ਦੇ ਦੌਰਾ ਨਾਲ ਕਿਵੇਂ ਨਜਿੱਠਣਾ ਹੈ। ਆਪਣੀ ਦਮੇ ਦੀ ਕਾਰਵਾਈ ਯੋਜਨਾ ਦੀ ਪਾਲਣਾ ਕਰੋ ਜਾਂ ਦਮੇ ਦੀ ਫਸਟ ਏਡ ਦੀ ਵਰਤੋਂ ਕਰੋ।

ਦਮਾ ਰੋਗ

  • ਜੇਕਰ ਤੁਹਾਨੂੰ ਦਮਾ ਰੋਗ ਹੈ – ਆਪਣੇ GP ਨਾਲ ਗੱਲ ਕਰੋ ਤਾਂ ਕਿ ਤੁਹਾਡੇ ਦਮੇ ‘ਤੇ ਕਾਬੂ ਪਾਉਣ ਦੀ ਜਾਂਚ ਕੀਤੀ ਜਾ ਸਕੇ, ਅਤੇ ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੋਲ ਸਹੀ ਦਮੇ ਵਾਲੀ ਦਵਾਈ ਹੈ ਅਤੇ ਇਹ ਜਾਂਚ ਕਰਨ ਲਈ ਕਿ ਤੁਸੀਂ ਇਸਨੂੰ ਸਹੀ ਢੰਗ ਨਾਲ ਵਰਤ ਰਹੇ ਹੋ, ਆਪਣੀ ਦਮਾ ਕਾਰਜ ਯੋਜਨਾ ਦੀ ਸਮੀਖਿਆ ਕਰੋ ਅਤੇ ਇਸਨੂੰ ਨਵਿਆਓ। ਯਾਦ ਰੱਖੋ, ਦਮੇ ਦੀ ਰੋਕਥਾਮ ਵਾਲੀ ਦਵਾਈ ਨੂੰ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਲੈਣਾ ਬਹੁਤ ਜ਼ਰੂਰੀ ਹੈ। ਇਹ ਦਮੇ ਦੇ ਲੱਛਣਾਂ ਨੂੰ ਰੋਕਣ ਵਿੱਚ ਮੱਦਦ ਕਰਦੀ ਹੈ, ਜਿਸ ਵਿੱਚ ਥੰਡਰਸਟੌਰਮ ਦਮਾ ਵੀ ਸ਼ਾਮਲ ਹੈ।
  • ਜੇਕਰ ਤੁਹਾਨੂੰ ਕਦੇ ਵੀ ਦਮਾ ਹੋਇਆ ਹੈ – ਤਾਂ ਥੰਡਰਸਟੌਰਮ ਦਮੇ ਦੇ ਜ਼ੋਖਮ ਤੋਂ ਆਪਣੇ ਆਪ ਨੂੰ ਬਚਾਉਣ ਬਾਰੇ ਆਪਣੇ ਜੀਪੀ ਨਾਲ ਗੱਲ ਕਰੋ।
  • ਜੇਕਰ ਤੁਹਾਨੂੰ ਸਾਹ ਲੈਣ ਸਮੇਂ ਘਰਘਰਾਹਟ, ਸਾਹ ਫੁੱਲਣਾ, ਛਾਤੀ ਵਿੱਚ ਜਕੜਨ, ਜਾਂ ਪੱਕੀ ਖੰਘ ਲੱਗੀ ਹੋਈ ਹੈ – ਤਾਂ ਆਪਣੇ ਜੀਪੀ ਨਾਲ ਗੱਲ ਕਰੋ। ਉਹ ਤੁਹਾਡੀ ਇਹ ਪਤਾ ਲਗਾਉਣ ਵਿੱਚ ਮੱਦਦ ਕਰ ਸਕਦੇ ਹਨ ਕਿ ਕੀ ਤੁਹਾਨੂੰ ਦਮਾ ਹੈ ਜਾਂ ਨਹੀਂ, ਅਤੇ ਉਨ੍ਹਾਂ ਲੱਛਣਾਂ ਨਾਲ ਕਿਵੇਂ ਨਜਿੱਠਣਾ ਹੈ।
  • ਆਪਣੀ ਰਾਹਤ ਵਾਲੀ ਦਵਾਈ ਹਮੇਸ਼ਾ ਆਪਣੇ ਨਾਲ ਰੱਖੋ – ਇਹ ਤੁਹਾਡੀ ਐਮਰਜੈਂਸੀ ਦਮੇ ਦੀ ਫਸਟ ਏਡ ਵਾਲੀ ਦਵਾਈ ਹੈ।

ਦਮੇ ਦੇ ਹਲਕੇ ਲੱਛਣਾਂ ਲਈ, ਆਪਣੇ ਜੀਪੀ ਨੂੰ ਮਿਲੋ, ਫਾਰਮਾਸਿਸਟ ਨਾਲ ਗੱਲ ਕਰੋ ਜਾਂ ਹੋਰ ਦੇਖਭਾਲ ਵਿਕਲਪਾਂ ਦੀ ਵਰਤੋਂ ਕਰੋ। ਜੇਕਰ ਤੁਹਾਡੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਹੈ ਜਾਂ ਵਿਗੜ ਰਹੀ ਹੈ, ਤਾਂ 000 'ਤੇ ਕਾਲ ਕਰੋ ਜਾਂ ਹਸਪਤਾਲ ਜਾਓ।

ਘਾਹੀ ਬੁਖ਼ਾਰ

  • ਜੇਕਰ ਤੁਹਾਨੂੰ ਬਸੰਤ ਰੁੱਤ ਵਿੱਚ ਘਾਹੀ ਬੁਖ਼ਾਰ ਹੁੰਦਾ ਹੈ, ਤਾਂ ਆਪਣੇ ਫਾਰਮਾਸਿਸਟ ਜਾਂ ਜੀਪੀ ਨਾਲ ਗੱਲ ਕਰੋ। ਉਹ ਤੁਹਾਡੇ ਲਈ ਘਾਹੀ ਬੁਖ਼ਾਰ ਦੀ ਇਲਾਜ ਯੋਜਨਾ ਬਣਾਉਣ ਵਿੱਚ ਮੱਦਦ ਕਰ ਸਕਦੇ ਹਨ ਅਤੇ ਤੁਹਾਨੂੰ ਥੰਡਰਸਟੌਰਮ ਦਮੇ ਤੋਂ ਬਚਾਉਣ ਦੇ ਤਰੀਕੇ ਸੁਝਾਅ ਸਕਦੇ ਹਨ। ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਜੇਕਰ ਤੁਹਾਨੂੰ ਥੰਡਰਸਟੌਰਮ ਦਮਾ ਹੋ ਜਾਵੇ ਤਾਂ ਤੁਹਾਨੂੰ ਜਲਦੀ ਨਾਲ ਦਮੇ ਤੋਂ ਰਾਹਤ ਦੇਣ ਵਾਲਾ ਪਫ਼ਰ ਕਿੱਥੋਂ ਮਿਲ ਸਕਦਾ ਹੈ — ਇਹ ਫਾਰਮੇਸੀ ਤੋਂ ਬਿਨਾਂ ਡਾਕਟਰ ਦੀ ਪਰਚੀ ਦੇ ਉਪਲਬਧ ਹੁੰਦੇ ਹਨ।
  • ਜੇਕਰ ਤੁਹਾਨੂੰ ਦਮੇ ਦੇ ਲੱਛਣ ਹੋਣ ਲੱਗਣ, ਤਾਂ ਦਮੇ ਦੀ ਫਸਟ ਏਡ ਦੇ ਕਦਮਾਂ ਦੀ ਪਾਲਣਾ ਕਰੋ ਅਤੇ ਆਪਣੇ GP ਨਾਲ ਸੰਪਰਕ ਜ਼ਰੂਰ ਕਰੋ।
  • ਜੇਕਰ ਤੁਹਾਨੂੰ ਕਦੇ ਘਾਹੀ ਬੁਖ਼ਾਰ ਨਾਲ ਦਮੇ ਦੇ ਲੱਛਣ ਹੋਏ ਹਨ ਜਾਂ ਤੁਹਾਨੂੰ ਯਕੀਨ ਨਹੀਂ ਹੈ – ਤਾਂ ਆਪਣੇ GP ਨੂੰ ਮਿਲੋ। ਇੱਕ ਵਾਰ ਡਾਕਟਰੀ ਰੋਗ ਦੀ ਪਛਾਣ ਹੋ ਜਾਣ ਤੋਂ ਬਾਅਦ, ਤੁਹਾਨੂੰ ਪ੍ਰਭਾਵਸ਼ਾਲੀ ਇਲਾਜ ਮਿਲੇਗਾ ਜੋ ਤੁਹਾਨੂੰ ਬਿਹਤਰ ਮਹਿਸੂਸ ਕਰਨ ਅਤੇ ਸਾਹ ਸੌਖਾ ਲੈਣ ਵਿੱਚ ਮੱਦਦ ਕਰੇਗਾ।

ਦਮੇ ਦੀ ਫਸਟ ਏਡ

ਭਾਈਚਾਰੇ ਦੇ ਹਰ ਵਿਅਕਤੀ ਲਈ ਦਮੇ ਦੀ ਫਸਟ ਏਡ ਬਾਰੇ ਜਾਣਨਾ ਮਹੱਤਵਪੂਰਨ ਹੈ। ਦਮੇ ਦੀ ਫਸਟ ਏਡ ਬਾਰੇ ਜਾਣਕਾਰੀ ਬੈਟਰ ਹੈਲਥ ਚੈਨਲ, ਅਸਥਮਾ ਆਸਟ੍ਰੇਲੀਆExternal Link ਅਤੇ ਨੈਸ਼ਨਲ ਅਸਥਮਾ ਕੌਂਸਲ ਆਸਟ੍ਰੇਲੀਆExternal Link ਤੋਂ ਉਪਲਬਧ ਹੈ।

ਤੁਰੰਤ ਟ੍ਰਿਪਲ ਜ਼ੀਰੋ (000) 'ਤੇ ਫ਼ੋਨ ਕਰੋ, ਜੇਕਰ:

  • ਵਿਅਕਤੀ ਸਾਹ ਨਹੀਂ ਲੈ ਰਿਹਾ ਹੈ।
  • ਉਨ੍ਹਾਂ ਦਾ ਦਮਾ ਅਚਾਨਕ ਵਿਗੜ ਜਾਂਦਾ ਹੈ ਜਾਂ ਠੀਕ ਨਹੀਂ ਹੋ ਰਿਹਾ ਹੈ।
  • ਵਿਅਕਤੀ ਨੂੰ ਦਮੇ ਦਾ ਦੌਰਾ ਪੈ ਰਿਹਾ ਹੈ ਅਤੇ ਕੋਈ ਵੀ ਰਾਹਤ ਦੇਣ ਵਾਲੀ ਦਵਾਈ ਉਪਲਬਧ ਨਹੀਂ ਹੈ।
  • ਵਿਅਕਤੀ ਨੂੰ ਪੱਕਾ ਪਤਾ ਨਾ ਹੋਵੇ ਕਿ ਇਹ ਦਮਾ ਹੈ ਜਾਂ ਨਹੀਂ।
  • ਉਸ ਵਿਅਕਤੀ ਨੂੰ ਐਨੇਫਾਇਲੈਕਸਿਸ (anaphylaxis) ਹੁੰਦਾ ਹੈ। ਜੇਕਰ ਇਹ ਮਾਮਲਾ ਹੋਵੇ, ਤਾਂ ਹਮੇਸ਼ਾ ਸਭ ਤੋਂ ਪਹਿਲਾਂ ਐਡਰੇਨਲਿਨ ਆਟੋਇੰਜੈਕਟਰ ਦਿਓ, ਅਤੇ ਫਿਰ ਰਾਹਤ ਵਾਲੀ ਦਵਾਈ ਦਿਓ, ਭਾਵੇਂ ਚਮੜੀ ‘ਤੇ ਕੋਈ ਲੱਛਣ ਨਾ ਹੋਣ।

ਇਸ ਜਾਣਕਾਰੀ ਨੂੰ ਹੋਰ ਭਾਸ਼ਾਵਾਂ ਵਿੱਚ ਪ੍ਰਾਪਤ ਕਰਨ ਲਈ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National)External Link ਨਾਲ 131 450 (ਮੁਫ਼ਤ ਕਾਲ) 'ਤੇ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਨਰਸ ਔਨ ਕਾਲ ਨੂੰ ਫ਼ੋਨ ਕਰਨ ਲਈ ਕਹੋ।

ਜੇਕਰ ਤੁਸੀਂ ਬੋਲ਼ੇ ਹੋ, ਘੱਟ ਸੁਣਦੇ ਹੋ, ਜਾਂ ਬੋਲਣ/ਸੰਚਾਰ ਵਿੱਚ ਕਮਜ਼ੋਰੀ ਹੈ ਤਾਂ ਨੈਸ਼ਨਲ ਰੀਲੇਅ ਸਰਵਿਸ (NRS)External Link ਨਾਲ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਨਰਸ ਔਨ ਕਾਲ ਨੂੰ ਫ਼ੋਨ ਕਰਨ ਲਈ ਕਹੋ।

Content disclaimer

Content on this website is provided for information purposes only. Information about a therapy, service, product or treatment does not in any way endorse or support such therapy, service, product or treatment and is not intended to replace advice from your doctor or other registered health professional. The information and materials contained on this website are not intended to constitute a comprehensive guide concerning all aspects of the therapy, product or treatment described on the website. All users are urged to always seek advice from a registered health care professional for diagnosis and answers to their medical questions and to ascertain whether the particular therapy, service, product or treatment described on the website is suitable in their circumstances. The State of Victoria and the Department of Health shall not bear any liability for reliance by any user on the materials contained on this website.

Give feedback about this page

Reviewed on: 01-10-2025