Better Health Channel
betterhealth.vic.gov.au Department of Health
betterhealth.vic.gov.au Department of Health

ਮੱਛਰਾਂ ਦੁਆਰਾ ਫ਼ੈਲਣ ਵਾਲੀਆਂ ਬਿਮਾਰੀਆਂ ਹੋਣ ਤੋਂ ਆਪਣੇ ਆਪ ਨੂੰ ਬਚਾਓ! (Protect yourself from mosquito-borne disease - Punjabi)

ਗਰਮ ਅਤੇ ਨਮੀ ਵਾਲੇ ਮੌਸਮ ਦਾ ਮਤਲਬ ਹੈ ਮੱਛਰਾਂ ਦੇ ਕੱਟਣ ਅਤੇ ਗਿਣਤੀ ਵਿੱਚ ਵਾਧਾ, ਜਿਸ ਵਿੱਚ ਉਹ ਮੱਛਰ ਵੀ ਸ਼ਾਮਲ ਹਨ ਜੋ ਬਿਮਾਰੀਆਂ ਫ਼ੈਲਾ ਸਕਦੇ ਹਨ।

ਮੱਛਰਾਂ ਅਤੇ ਉਨ੍ਹਾਂ ਦੁਆਰਾ ਫ਼ੈਲਾਈਆਂ ਜਾਣ ਵਾਲੀਆਂ ਬਿਮਾਰੀਆਂ ਤੋਂ ਤੁਹਾਡੇ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਕਿ ਮੱਛਰਾਂ ਦੇ ਡੰਗ ਤੋਂ ਬਚਣਾ।

ਮੱਛਰ ਦੇ ਕੱਟਣ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੁਝਾਅ

  • ਮੱਛਰ ਤੰਗ ਕੱਪੜਿਆਂ ਵਿੱਚੋਂ ਦੀ ਵੀ ਕੱਟ ਸਕਦੇ ਹਨ। ਆਪਣੇ ਆਪ ਨੂੰ ਢੱਕੋ – ਲੰਬੇ, ਖੁੱਲ੍ਹੇ ਅਤੇ ਹਲਕੇ ਰੰਗ ਦੇ ਕੱਪੜੇ ਪਹਿਨੋ।
  • ਡੀਈਈਟੀ ਜਾਂ ਪਿਕਾਰਿਡਿਨ ਵਰਗੇ ਕਿਰਿਆਸ਼ੀਲ ਤੱਤਾਂ ਵਾਲੇ ਮੱਛਰ ਭਜਾਉਣ ਵਾਲੇ ਪਦਾਰਥਾਂ ਦੀ ਵਰਤੋਂ ਕਰੋ। ਸਾਰੀ ਨੰਗੀ ਚਮੜੀ ਅਤੇ ਕੱਪੜਿਆਂ 'ਤੇ ਬਰਾਬਰ ਮਾਤਰਾ ਲਗਾਓ।
  • ਜੇਕਰ ਬਹੁਤ ਸਾਰੇ ਮੱਛਰ ਹੋਣ ਤਾਂ ਬਾਹਰੀ ਗਤੀਵਿਧੀਆਂ ਨੂੰ ਘੱਟ ਰੱਖੋ।
  • ਆਪਣੇ ਘਰ ਜਾਂ ਕੈਂਪਸਾਈਟ ਦੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਹਟਾ ਦਿਓ, ਜਿੱਥੇ ਮੱਛਰ ਪੈਦਾ ਹੋ ਸਕਦੇ ਹਨ।
  • ਜਦੋਂ ਛੁੱਟੀਆਂ ‘ਤੇ ਜਾਓ, ਤਾਂ ਇਹ ਯਕੀਨੀ ਬਣਾਓ ਕਿ ਤੁਹਾਡੀ ਠਹਿਰਣ ਵਾਲੀ ਜਗ੍ਹਾ ‘ਤੇ ਮੱਛਰਦਾਨੀਆਂ ਜਾਂ ਜਾਲੀਆਂ ਲੱਗੀਆਂ ਹੋਣ।
  • ਜਿੱਥੇ ਤੁਸੀਂ ਬਾਹਰ ਬੈਠਣ ਜਾਂ ਖਾਣ ਲਈ ਇਕੱਠੇ ਹੁੰਦੇ ਹੋ, ਉੱਥੇ 'ਨੌਕ-ਡਾਊਨ' ਫਲਾਈ ਸਪਰੇਅ, ਮੱਛਰ ਕੋਇਲ ਜਾਂ ਪਲੱਗ-ਇਨ ਮੱਛਰ ਭਜਾਉਣ ਵਾਲੇ ਪਦਾਰਥ ਦੀ ਵਰਤੋਂ ਕਰੋ।
  • ਬੱਚਿਆਂ ਨੂੰ ਨਾ ਭੁੱਲੋ - ਹਮੇਸ਼ਾ ਕੀੜੇ-ਮਕੌੜਿਆਂ ਨੂੰ ਭਜਾਉਣ ਵਾਲੇ ਪਦਾਰਥ ਦੇ ਲੇਬਲ ਦੀ ਜਾਂਚ ਕਰੋ। ਛੋਟੇ ਬੱਚਿਆਂ ਲਈ, ਕੀੜੇ-ਮਕੌੜਿਆਂ ਨੂੰ ਭਜਾਉਣ ਵਾਲੇ ਪਦਾਰਥ ਨੂੰ ਉਨ੍ਹਾਂ ਦੀ ਚਮੜੀ ਦੀ ਬਜਾਏ ਕੱਪੜਿਆਂ ‘ਤੇ ਸਪਰੇਅ ਕਰਨ ਜਾਂ ਲਗਾਉਣ ਦੀ ਲੋੜ ਹੋ ਸਕਦੀ ਹੈ। ਬੱਚਿਆਂ ਜਾਂ ਛੋਟੇ ਬੱਚਿਆਂ ਦੇ ਹੱਥਾਂ 'ਤੇ ਕੀੜੇ-ਮਕੌੜਿਆਂ ਨੂੰ ਭਜਾਉਣ ਵਾਲੇ ਪਦਾਰਥ ਲਗਾਉਣ ਤੋਂ ਬਚੋ।

ਆਪਣੇ ਘਰ ਅਤੇ ਛੁੱਟੀਆਂ ਨੂੰ ਮੱਛਰ-ਰਹਿਤ ਬਣਾਉਣ ਦੇ ਹੋਰ ਤਰੀਕਿਆਂ ਲਈ, ਇਨ੍ਹਾਂ ਸਧਾਰਨ ਚੈੱਕਲਿਸਟਾਂ ਦੀ ਪਾਲਣਾ ਕਰੋ:

ਆਪਣੇ ਘਰ ਅਤੇ ਵਿਹੜੇ ਨੂੰ ਮੱਛਰਾਂ ਤੋਂ ਸੁਰੱਖਿਅਤ ਬਣਾਓ

  • ਖਿੜਕੀਆਂ, ਦਰਵਾਜ਼ਿਆਂ, ਹਵਾਦਾਰੀ ਵਾਲੇ ਮੋਘਰਿਆਂ (ਵੈਂਟਾਂ) ਅਤੇ ਚਿਮਨੀਆਂ ‘ਤੇ ਜਾਲੀਆਂ ਲਗਾ ਕੇ ਰੱਖੋ।
  • ਮੱਛਰਾਂ ਨੂੰ ਮਾਰਨ ਲਈ ਘਰ ਦੇ ਅੰਦਰ ਅਤੇ ਬਾਹਰ ਕੀਟ-ਨਾਸ਼ਕ ਸਪਰੇਅ ਦੀ ਵਰਤੋਂ ਕਰੋ।
  • ਸਾਰੀ ਨੰਗੀ ਚਮੜੀ 'ਤੇ ਕੋਈ ਪ੍ਰਭਾਵਸ਼ਾਲੀ ਮੱਛਰ ਭਜਾਉਣ ਵਾਲੀ ਦਵਾਈ ਦੀ ਵਰਤੋਂ ਕਰੋ, ਜਿਸ ਵਿੱਚ ਪਿਕਾਰੀਡਿਨ ਜਾਂ ਡਾਈਥਾਈਲਟੋਲੂਆਮਾਈਡ (DEET) ਹੋਵੇ।
  • ਘਰ ਦੇ ਆਲੇ-ਦੁਆਲੇ ਖੜ੍ਹਾ ਪਾਣੀ ਨੂੰ ਹਟਾਓ ਤਾਂ ਜੋ ਮੱਛਰ ਉੱਥੇ ਪੈਦਾ ਨਾ ਹੋਣ।
  • ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਕਟੋਰਿਆਂ, ਪੰਛੀਆਂ ਦੇ ਇਸ਼ਨਾਨ ਕਰਨ ਵਾਲੇ ਬਰਤਨਾਂ ਅਤੇ ਫੁੱਲਦਾਨਾਂ ਦਾ ਪਾਣੀ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਬਦਲੋ।
  • ਬਰਸਾਤੀ ਪਾਣੀ ਦੇ ਟੈਂਕਾਂ ਅਤੇ ਪਾਣੀ ਭੰਡਾਰ ਕਰਨ ਵਾਲੇ ਭਾਂਡਿਆਂ ਦੀ ਜਾਂਚ ਅਤੇ ਮੁਰੰਮਤ ਕਰੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਦੀਆਂ ਜਾਲੀਆਂ ਠੀਕ ਹਨ ਅਤੇ ਮੱਛਰ ਅੰਦਰ ਨਾ ਜਾ ਸਕਣ।

ਆਪਣੀਆਂ ਛੁੱਟੀਆਂ ਨੂੰ ਮੱਛਰ-ਰਹਿਤ ਬਣਾਉਣ ਲਈ ਚੈੱਕਲਿਸਟ

  • ਛੁੱਟੀਆਂ 'ਤੇ ਜਾਣ ਤੋਂ ਪਹਿਲਾਂ, ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਉਣ ਦੀ ਯੋਜਨਾ ਬਣਾਓ।
  • ਤਿਆਰੀ ਕਰਕੇ ਜਾਓ। ਛੁੱਟੀਆਂ ਮਨਾਉਣ ਵਾਲੀ ਜਗ੍ਹਾ ਦੇ ਸਥਾਨਕ ਮੌਸਮ ਅਤੇ ਮੱਛਰਾਂ ਨਾਲ ਜੁੜੇ ਖ਼ਤਰੇ ਬਾਰੇ ਜਾਣਕਾਰੀ ਲਵੋ।
  • ਇਹ ਯਕੀਨੀ ਬਣਾਓ ਕਿ ਤੁਹਾਡੀ ਰਹਿਣ ਵਾਲੀ ਜਗ੍ਹਾ ਦੇ ਸਾਰੇ ਦਰਵਾਜ਼ਿਆਂ ਅਤੇ ਖਿੜਕੀਆਂ ‘ਤੇ ਜਾਲੀਆਂ ਲੱਗੀਆਂ ਹੋਣ।
  • ਪਿਕਰੀਡਿਨ ਜਾਂ ਡਾਈਥਾਈਲਟੋਲੂਆਮਾਈਡ (DEET) ਵਾਲਾ ਮੱਛਰ ਭਜਾਉਣ ਵਾਲਾ ਉਤਪਾਦ ਆਪਣੇ ਨਾਲ ਲੈ ਕੇ ਜਾਓ।
  • ਕਿਸੇ ਵੀ ਨੰਗੀ ਚਮੜੀ 'ਤੇ ਮੱਛਰ ਭਜਾਉਣ ਵਾਲੇ ਪਦਾਰਥ (ਲੇਬਲ 'ਤੇ ਦਿੱਤੇ ਨਿਰਦੇਸ਼ਾਂ ਅਨੁਸਾਰ) ਦੀ ਇੱਕ ਪਤਲੀ, ਇਕਸਾਰ ਪਰਤ ਲਗਾਓ ਅਤੇ ਯਕੀਨੀ ਬਣਾਓ ਕਿ ਤੁਸੀਂ ਇਸਨੂੰ ਨਿਯਮਿਤ ਤੌਰ 'ਤੇ ਦੁਬਾਰਾ ਲਗਾਓ।
  • ਜਦੋਂ ਮੱਛਰ ਬਾਹਰ ਸਰਗਰਮ ਹੋਣ ਤਾਂ ਲੰਬੇ, ਹਲਕੇ ਰੰਗ ਦੇ, ਖੁੱਲ੍ਹੇ ਕੱਪੜੇ ਪਹਿਨੋ।
  • ਇਹ ਯਕੀਨੀ ਬਣਾਓ ਕਿ ਛੋਟੇ ਬੱਚਿਆਂ ਅਤੇ ਨੰਨ੍ਹੇ ਬਾਲਕਾਂ ਨੇ ਸਹੀ ਕੱਪੜੇ ਪਹਿਨੇ ਹੋਣ ਅਤੇ ਢੁੱਕਵੇਂ ਮੱਛਰ-ਭਜਾਉਣ ਵਾਲੇ ਉਤਪਾਦ ਸਹੀ ਤਰੀਕੇ ਨਾਲ ਵਰਤੇ ਗਏ ਹੋਣ।

ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ

ਮੱਛਰ ਉਹ ਬਿਮਾਰੀਆਂ ਲੈ ਕੇ ਫਿਰਦੇ ਹੋ ਸਕਦੇ ਹਨ ਜੋ ਉਨ੍ਹਾਂ ਦੇ ਕੱਟਣ ਨਾਲ ਮਨੁੱਖਾਂ ਵਿੱਚ ਫ਼ੈਲ ਸਕਦੀਆਂ ਹਨ। ਇਨ੍ਹਾਂ ਵਾਇਰਸਾਂ ਨੂੰ “ਮੱਛਰਾਂ ਦੁਆਰਾ ਫ਼ੈਲਣ ਵਾਲੀਆਂ ਬਿਮਾਰੀਆਂ” ਕਿਹਾ ਜਾਂਦਾ ਹੈ।

ਵਿਕਟੋਰੀਆ ਵਿੱਚ, ਮੱਛਰਾਂ ਦੁਆਰਾ ਮਨੁੱਖਾਂ ਵਿੱਚ ਫ਼ੈਲਣ ਵਾਲੇ ਸਭ ਤੋਂ ਆਮ ਵਾਇਰਸ ਇਹ ਹਨ:

ਇਨਫੈਕਸ਼ਨ ਹੇਠ ਲਿਖੇ ਵਾਇਰਸਾਂ ਕਾਰਨ ਵੀ ਹੋ ਸਕਦਾ ਹੈ:

ਇਹ ਵਾਇਰਸ ਬਹੁਤ ਘੱਟ ਹੁੰਦੇ ਹਨ, ਪਰ ਇਨ੍ਹਾਂ ਵਿੱਚ ਗੰਭੀਰ ਬਿਮਾਰੀ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ।

ਮੱਦਦ ਕਿੱਥੋਂ ਪ੍ਰਾਪਤ ਕਰਨੀ ਹੈ?

Give feedback about this page

Reviewed on: 04-12-2025