ਪੈਡ ਅਤੇ ਟੈਂਪੋਨ ਕੋਈ ਲਗਜ਼ਰੀ ਚੀਜ਼ ਨਹੀਂ ਹਨ। ਇਹ ਸਿਹਤ ਅਤੇ ਭਲਾਈ ਲਈ ਬਹੁਤ ਜ਼ਰੂਰੀ ਹਨ, ਅਤੇ ਵਿਕਟੋਰੀਆ ਵਾਸੀਆਂ ਨੂੰ ਇਹ ਉਨ੍ਹਾਂ ਨੂੰ ਲੋੜ ਪੈਣ 'ਤੇ ਹਰ ਵੇਲੇ ਅਤੇ ਹਰ ਥਾਂ ਉਪਲਬਧ ਹੋਣੇ ਚਾਹੀਦੇ ਹਨ। ਇਸੇ ਲਈ ਵਿਕਟੋਰੀਆ ਸਰਕਾਰ ਰਾਜ ਭਰ ਵਿੱਚ ਮੁਫ਼ਤ ਪੈਡ ਅਤੇ ਟੈਂਪੋਨ ਉਪਲਬਧ ਕਰਵਾ ਰਹੀ ਹੈ।
ਆਪਣੇ ਨੇੜੇ ਮੁਫ਼ਤ ਪੈਡ ਅਤੇ ਟੈਂਪੋਨ ਲੱਭੋ
ਹਰ ਰੋਜ਼, ਰਾਜ ਭਰ ਵਿੱਚ ਜਨਤਕ ਥਾਵਾਂ 'ਤੇ ਹੋਰ ਵੱਧ ਮੁਫ਼ਤ ਪੈਡ ਅਤੇ ਟੈਂਪੋਨ ਵੈਂਡਿੰਗ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ।
ਇਹ ਵੈਂਡਿੰਗ ਮਸ਼ੀਨਾਂ ਜਨਤਕ ਲਾਇਬ੍ਰੇਰੀਆਂ, ਕਰਮਚਾਰੀਆਂ ਦੀ ਨਿਗਰਾਨੀ ਵਾਲੇ ਰੇਲਵੇ ਸਟੇਸ਼ਨਾਂ, ਸ਼ਾਪਿੰਗ ਸੈਂਟਰਾਂ, TAFE ਸੰਸਥਾਵਾਂ, ਹਸਪਤਾਲਾਂ, ਖੇਡ ਮੈਦਾਨਾਂ, ਅਤੇ ਨੈਸ਼ਨਲ ਗੈਲਰੀ ਆਫ਼ ਵਿਕਟੋਰੀਆ ਅਤੇ ਮੈਲਬੌਰਨ ਮਿਊਜ਼ੀਅਮ ਵਰਗੀਆਂ ਪ੍ਰਮੁੱਖ ਸੱਭਿਆਚਾਰਕ ਸੰਸਥਾਵਾਂ ਵਿੱਚ ਲਗਾਈਆਂ ਜਾ ਰਹੀਆਂ ਹਨ।
ਆਪਣੇ ਇਲਾਕੇ ਦੇ ਨੇੜੇ ਮੁਫ਼ਤ ਪੈਡ ਅਤੇ ਟੈਂਪੋਨ ਵੈਂਡਿੰਗ ਮਸ਼ੀਨਾਂ ਲੱਭਣ ਲਈ, ਖੋਜ ਡੱਬੇ ਵਿੱਚ ਆਪਣਾ ਪਤਾ ਭਰੋ ਜਾਂ ਹੇਠਾਂ ਦਿੱਤੇ ਨਕਸ਼ੇ ਦੀ ਵਰਤੋਂ ਕਰੋ।
ਪੋਸਟਕੋਡ ਜਾਂ ਸਬਰਬ ਦਾ ਨਾਮ ਲਿਖਕੇ ਲੱਭੋ
ਮੁਫ਼ਤ ਪੈਡ ਅਤੇ ਟੈਂਪੋਨ ਪ੍ਰੋਗਰਾਮ ਬਾਰੇ
2024 ਦੇ ਅਖੀਰ ਵਿੱਚ ਵਿਕਟੋਰੀਆ ਦੀ ਸਟੇਟ ਲਾਇਬ੍ਰੇਰੀ ਵਿਖੇ ਸ਼ੁਰੂ ਹੋਣ ਤੋਂ ਬਾਅਦ, ਦੇਸ਼ ਦੇ ਮੋਹਰੀ ਮੁਫ਼ਤ ਪੈਡ ਅਤੇ ਟੈਂਪੋਨ ਪ੍ਰੋਗਰਾਮ ਦੇ ਪਹਿਲੇ ਪੜਾਅ ਵਿੱਚ ਮੈਲਬੌਰਨ ਵਿੱਚ ਜਨਤਕ ਥਾਵਾਂ 'ਤੇ 50 ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ।
ਜਿਵੇਂ ਕਿ ਇਹ ਸੂਬਾ ਪੱਧਰੀ ਤੌਰ 'ਤੇ ਹੋਣਾ ਜਾਰੀ ਹੈ, ਪੂਰੇ ਰਾਜ ਵਿੱਚ ਸੈਂਕੜਿਆਂ ਥਾਵਾਂ 'ਤੇ ਹਜ਼ਾਰ ਤੋਂ ਵੱਧ ਵੈਂਡਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ — ਜਿਸ ਨਾਲ ਵਿਕਟੋਰੀਆ ਦੇ ਨਿਵਾਸੀਆਂ ਨੂੰ ਆਪਣੀ ਸਿਹਤਮੰਦ ਅਤੇ ਸੰਤੁਸ਼ਟ ਜ਼ਿੰਦਗੀ ਲਈ ਲੋੜੀਂਦੇ ਪੈਡ ਅਤੇ ਟੈਂਪੋਨ ਉਪਲਬਧ ਹੋ ਸਕਣਗੇ।
ਅਕਸਰ ਪੁੱਛੇ ਜਾਣ ਵਾਲੇ ਸਵਾਲ
ਇਸ ਪੰਨੇ ਨੂੰ ਸਾਂਝਾ ਕਰੋ
ਇਸ ਪੰਨੇ ਨੂੰ ਆਪਣੇ ਚੈਨਲਾਂ 'ਤੇ ਸਾਂਝਾ ਕਰਕੇ ਮੁਫ਼ਤ ਪੈਡ ਅਤੇ ਟੈਂਪੋਨ ਬਾਰੇ ਜਾਣਕਾਰੀ ਫ਼ੈਲਾਓ।